Wednesday, May 6, 2009
ਓਹ ਦਿਨ ਜਿੰਦਗੀ ਦੇ ਗਏ...ਦਿਨ ਬਚਪਨ ਦੇ ਗਏ !ਨਿੱਕੇ-ਨਿੱਕੇ ਹੱਥ ਗਿੱਲੀ ਮਿੱਟੀ ਚ ਲਬੇੜਨੇ. ਕੱਚੇ ਰਾਹਾਂ ਉੱਤੇ ਟਾਇਰ ਸਾਇਕਲਾਂ ਦੇ ਰੋੜਨੇ!ਭੱਜਕੇ ਟਰਾਲੀਆਂ ਦੇ ਪਿਛੋਂ ਗੱਨੇ ਖਿਚਨੇ...ਨਿੱਕੀ ਉਮਰੇ ਨਜਾਰੇ ਬੜੇ ਲਏ !ਆਟੇ ਦੀ ਪਕਾਉਣੀ ਚਿੱੜੀ ਮਾਂ ਤੌਂ ਜਿੱਦ ਕਰਕੇ..ਜਹਾਜ਼ ਉਡਾਉਣੇ ਕਾਗਜ਼ਾਂ ਦੇ ਪਾੜ ਵਰਕੇ !ਬਾਰਸ਼ਾਂ ਦੇ ਪਾਣੀ ਵਿੱਚ ਰੋਲਾ ਪਾ-ਪਾਅ ਭਿਜਨਾ..ਤਾਇਆਂ-ਚਾਚਿਆਂ ਦੇ ਘਰੋਂ ਰੋਟੀ ਖ਼ਾਣ ਗਿਜਣਾ !ਓਹ ਨਾ ਸਾਂਝਾਂ ਦੇ ਸਮੇਂ ਨਾਂ ਹੁਣ ਰਹੇ ???2.ਐਨਾ ਵੀ ਅਮੀਰ ਨੀ ਕਿ ਐਸ਼ ਕਰ ਸਕਾਂ,ਐਨਾ ਵੀ ਗਰੀਬ ਨੀ ਕਿ ਭੁੱਖਾ ਮਰ ਸਕਾਂਐਨਾ ਵੀ ਦਲੇਰ ਨੀ ਕਿ ਕਿਸੇ ਨਾਲ ਲੜ੍ ਸਕਾਂ,ਐਨਾ ਵੀ ਕਮਜ਼ੋਰ ਨੀ ਕਿ ਕਿਸੇ ਦੀ ਜ਼ਰ ਸਕਾਂ!ਮੈ ਜੋ ਕੁਝ ਹਾਂ ਬਸ ਠੀਕ ਹਾਂ,ਕੋਸ਼ਿਸ਼ ਕਰਾਂਗਾ ਕਿ ਜਿੰਦਗੀ ਚਕੁਝ ਨਾ ਕੁਝ ਕਰ ਸਕਾਂ!3.ਜਦੋਂ ਤੇਰੇ ਨਾਲ ਲਾਈ, ਕਾਹਤੋਂ ਹੋਰ ਦਰ ਜਾਵਾਂ,ਜੇ ਮੈਂ ਕਰਾਂ ਨਾ ਗੁਨਾਹ, ਕੀਹਨੂੰ ਦੇਵੇਂ ਤੂੰ ਸਜਾਵਾਂ,ਇਸ ਗੱਲ ਦੀ ਤਮੀਜ਼ ਤੇ ਤੌਫ਼ੀਕ ਰੱਬ ਦੇਵੇ,ਕਦੇ ਕੰਮ ਤੋਂ ਬਗੈਰ ਵੀ ਮਿਲਨ ਤੈਨੂੰ ਆਵਾਂ,ਮੇਰੇ ਮੱਥੇ ਨੂੰ ਨਸੀਬ ਹੁੰਦੇ ਰਹਿਣ ਤੇਰੇ ਪੈਰ,ਮੇਰੇ ਪੈਰੀਂ ਲੱਗ ਜਾਣ ਤੇਰੇ ਪਿੰਡ ਦੀਆਂ ਰਾਹਾਂ,ਤੂੰ ਹੀ ਦਿੱਤੀ ਮਸ਼ਹੂਰੀ, ਤੂੰ ਓਕਾਦ ਵਿੱਚ ਰੱਖੀਂ,ਐਨਾ ਉੱਚਾ ਨਾ ਲਿਜਾਵੀਂ ਕਿ ਜ਼ਮੀਨ ਭੁੱਲ ਜਾਵਾਂ,ਐਨਾ ਉੱਚਾ ਨਾ ਲਿਜਾਵੀਂ ਕਿ ਜ਼ਮੀਨ ਭੁੱਲ ਜਾਵਾਂ .ਜੱਨਤ ਨਾਲੋਂ ਸੋਹਣੀਆਂ ਮੇਰੇ "ਪਿੰਡ" ਦੀਆਂ ਗਲੀਆਂ,ਗਲੀਆਂ ਦੇ ਵਿੱਚ ਖੇਡ ਕੇ ਕੁੱਝ ਰੀਝਾਂ ਪਲੀਆਂ,ਹਾਣੀ ਮੇਰੇ ਹਾਣ ਦੇ ਹੋ ਮੇਰੇ ਦਿਲ ਦੇ ਜਾਨੀ,ਜਿੱਥੇ ਬਚਪਨ ਬੀਤਿਆ ਤੇ ਚੜੀ ਜਵਾਨੀ,ਬਚਪਨ ਜਿੱਥੇ ਬੀਤਿਆ ਮੈਂ ਕਿੰਵੇਂ ਭੁਲਾਵਾਂ,ਆਪਣੇ ਸੁਰਗਾਂ ਵਰਗੇ "ਪਿੰਡ" ਤੋਂ ਮੈਂ ਸਦਕੇ ਜਾਵਾਂ,ਆਪਣੇ ਸੁਰਗਾਂ ਵਰਗੇ "ਪਿੰਡ" ਤੋਂ ਮੈਂ ਸਦਕੇ ਜਾਵਾਂ. . . .ਮੈਂ ਵੇਖੀ ਦੁਨੀਆ ਰੱਜ ਕੇ,ਕੁਝ ਰਖਿਆ ਨਈਂ ਵਲੈਤਾਂ ਚ,ਨਾਂ ਸਵਾਦ ਹੈ ੳਥੇ ਹੱਸਣ ਦਾ,ਨਾਂ ਸਵਾਦ ਹੈ ੳਥੇ ਰੋਣ ਦਾ,ਲੱਖ ਸ਼ੁਕਰ ਕਰਾਂ ਮੈਂ ਰੱਬ ਦਾ ਕਿ,ਮੈਂਨੁੰ ਮਾਣ ਪੰਜਾਬੀ ਹੋਣ ਦਾ,ਮੈਂਨੁੰ ਮਾਣ ਪੰਜਾਬੀ ਹੋਣ ਦਾ
Subscribe to:
Post Comments (Atom)


No comments:
Post a Comment